Gall Punjab Di – Prime Minister Became the Puppet
ਕਠਪੁਤਲੀ ਬਣਿਆ ਪ੍ਰਧਾਨ ਮੰਤਰੀ
ਮੋਦੀ ਨੇ ਆਪਣੇ ਰਾਜਨੀਤਿਕ ਕਾਰਜਕਾਲ ਦੇ ਦੌਰਾਨ ਕੀ ਕੀ ਕੋਝੀਆਂ ਚਾਲਾਂ ਚੱਲੀਆਂ ਹਨ ਇਹ ਜੱਗ ਜਾਹਿਰ ਨੇ| ਧਰਮ ਦੇ ਨਾਮ ਤੇ ਲੋਕਾਂ ਵਿੱਚ ਫੁੱਟ ਪਵਾ ਕੇ ਦੰਗੇ ਕਰਾਉਣਾ ਇਹ ਤਾਂ ਉਸਦੇ ਸੱਜੇ ਹੱਥ ਦਾ ਖੇਲ ਹੈ| ਉਹ ਇਹੀ ਸਭ ਸ਼ੜਯੰਤਰ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਲਈ ਵੀ ਚਲਾ ਰਿਹਾ ਹੈ| ਕਦੀ ਆਮ ਕਿਸਾਨ ਵਰਗ ਨੂੰ ਖਾਲਿਸਤਾਨੀ ਦੱਸ ਦਿੱਤਾ ਜਾਂਦਾ ਹੈ ਕਦੀ ਆਪਸੀ ਫੁੱਟ ਪਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਦੀ ਲਾਠੀ ਚਾਰਜ ਕੀਤਾ ਜਾਂਦਾ ਹੈ ਕਦੀ ਹੰਜੂ ਗੈਸ ਛੱਡੀ ਜਾਂਦੀ ਹੈ| ਕੁੱਲ ਮਿਲਾ ਕੇ ਉਸਨੂੰ ਉੱਪਰੋਂ ਇਹ ਹੁਕਮ ਹੋਏ ਹਨ ਕੇ ਕਿਸੇ ਵੀ ਤਰਾਂ ਕਿਸਾਨਾਂ ਦੇ ਇਸ ਧਰਨੇ ਨੂੰ ਬੰਦ ਕੀਤਾ ਜਾਵੇ|
ਪ੍ਰਧਾਨ ਮੰਤਰੀ ਕਿਸੇ ਇੱਕ ਵਰਗ ਵਿਸ਼ੇਸ਼, ਇੱਕ ਜਾਤ ਸਮੂਹ ਦਾ ਨਹੀਂ ਹੁੰਦਾ ਪ੍ਰਧਾਨ ਮੰਤਰੀ ਸਾਰੇ ਦੇਸ਼ ਦਾ ਹੁੰਦਾ ਹੈ| ਉਸ ਕੋਲ ਸਾਰੇ ਜ਼ਰੂਰੀ ਅਧਿਕਾਰ ਹੁੰਦੇ ਹਨ| ਪ੍ਰਸ਼ਾਸਨਿਕ ਗਤਿਵਿਧਿਆਂ ਕਰਨ ਲਈ ਨਿਰਮਾਣਕਾਰੀ ਰਣਤੀਤੀ ਤਿਆਰ ਕਰਨ ਲਈ ਸਾਰੇ ਸਲਾਹਕਾਰ ਹੁੰਦੇ ਹਨ| ਪਰ ਹੁਣ ਤੱਕ 2014 ਤੋਂ ਆਪਾਂ ਨੂੰ ਸਿਰਫ ਹੀ ਦੇਖਣ ਨੂੰ ਮਿਲਿਆ ਹੈ ਕਿ ਮੋਦੀ ਸਰਕਾਰ ਦਾ ਹਰ ਫੈਸਲਾ ਕਿਸੇ ਨਾ ਕਿਸੇ ਪੂੰਜੀਵਾਦੀ ਦੇ ਹੱਥਾਂ ਵਿਚੋਂ ਨਿਕਲ ਕੇ ਆਇਆ ਹੈ| ਅੱਜ ਕੱਲ ਮੋਦੀ ਪ੍ਰਧਾਨ ਮੰਤਰੀ ਨਹੀਂ ਸਿਰਫ ਇੱਕ “ਦਸਤਖ਼ਤ” ਦੇ ਤੌਰ ਤੇ ਕੰਮ ਕਰ ਰਿਹਾ ਹੈ| ਅੰਬਾਨੀ, ਅਡਾਨੀ ਅਤੇ ਹੋਰ ਵੀ ਕਈ ਪੂੰਜੀਪਤੀ ਹੋਣਗੇ ਜੋ ਮੋਦੀ ਦੇ ਫੈਸਲੇ ਪ੍ਰਭਾਵਿਤ ਕਰਦੇ ਹੋਣਗੇ| ਉਨ੍ਹਾਂ ਨੇ ਆਪਣੀ ਤਾਕਤ ਅਤੇ ਪੈਸੇ ਦੇ ਜ਼ੋਰ ਤੇ ਦੇਸ਼ ਦਾ ਸਮੁੱਚਾ ਪੱਤਰਕਾਰੀ ਅਦਾਰਾ ਆਪਣੇ ਵੱਸ ਵਿੱਚ ਕਰ ਲਿਆ ਹੈ| ਕੁਝ ਕੁ ਸੰਜੀਦਾ ਟੀਵੀ ਚੈਨਲਾਂ ਨੂੰ ਛੱਡ ਦਈਏ ਤਾਂ ਸਾਰੇ ਖਬਰਾਂ ਦੇ ਚੈੱਨਲਾਂ ਤੇ ਮੋਦੀ ਦਾ ਹੀ ਗੁਣ ਗਾਣ ਹੋ ਰਿਹਾ ਹੁੰਦਾ ਹੈ| ਇਸੇ ਕਰਕੇ ਮੋਦੀ ਇਹਨਾਂ ਟੀਵੀ ਚੈਨਲਾਂ ਦੇ ਪੱਤਰਕਾਰਾਂ ਨਾਲ ਹੀ ਇੰਟਰਵਿਊ ਦਿੰਦਾ ਨਜ਼ਰ ਆਉਂਦਾ ਹੈ, ਜੋ ਸਾਰੀ ਗੱਲ ਬਾਤ ਦੌਰਾਨ ਚਾਪਲੂਸ ਬਣੇ ਨਜ਼ਰ ਆਉਂਦੇ ਹਨ|
ਸਾਫ ਜਾਪਦਾ ਹੈ ਜਿਵੇ ਮੋਦੀ ਪੂੰਜੀਪਤੀਆਂ ਦੇ ਹੱਥਾਂ ਦੀ ਕਠਪੁਤਲੀ ਹੈ ਓਦਾਂ ਹੀ ਉਸਨੇ ਖਬਰ ਚੈਨਲਾਂ, ਸਰਕਾਰੀ ਅਦਾਰੇ, ਅੰਧ ਭਗਤਾਂ ਨੂੰ ਆਪਣੇ ਵੱਸ ਵਿੱਚ ਕਰਿਆ ਹੋਇਆ ਹੈ| ਬਹੁਤ ਜਲਦੀ ਇਸਦੇ ਇਸ ਖੇਡ ਦਾ ਅੰਤ ਆਜਾਵੇਗਾ ਪਰ ਓਦੋ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ| ਮੋਦੀ ਦੀ ਸਰਕਾਰ ਹਲੇ ਤੱਕ ਰੇਲ, ਏਅਰ ਪੋਰਟ, ਸਟੇਸ਼ਨ, ਸਰਕਾਰੀ ਠੇਕੇ, ਸਰਕਾਰੀ ਜ਼ਮੀਨ ਤੇ ਹੋਰ ਪਤਾ ਨਹੀਂ ਕਿ ਕਿ ਸਭ ਪੂੰਜੀਪਤੀਆਂ ਦੇ ਹਵਾਲੇ ਕਰ ਚੁੱਕੀ ਹੈ| ਇੱਕ ਕਠਪੁਤਲੀ ਬਣੇ ਸ਼ਾਸਕ ਨੇ ਸਾਰਾ ਦੇਸ਼ ਹੀ ਵਿਕਣ ਉੱਤੇ ਲਾ ਦਿੱਤਾ ਹੈ| ਪਰ ਜਾਗਦੀ ਜ਼ਮੀਰਾਂ ਵਾਲੀ ਕੌਮ ਧਰਨੇ ਉੱਤੇ ਬੈਠੀ ਹੈ ਅਤੇ ਉਹ ਆਪਣੇ ਹੱਕਾਂ ਦੀ ਰਾਖੀ ਕਰਨੀ ਚੰਗੀ ਤਰਾਂ ਜਾਣਦੀ ਹੈ|