Gall Punjab Di Kisani Andolan
ਕਿਸਾਨੀ ਅੰਦੋਲਨ – ਇੱਕ ਭੂਮਿਕਾ
ਪੰਜਾਬ ਦਾ ਮੁੱਢ ਤੋਂ ਇਤਿਹਾਸ ਹੀ ਰਿਹਾ ਹੈ ਕਿ ਇਸ ਸੂਬੇ ਨੂੰ ਕਿਸੇ ਨਾ ਕਿਸੇ ਅਤਿਆਚਾਰ ਦਾ ਸਾਹਮਣਾ ਕਰਨਾ ਪੈਂਦਾ ਹੀ ਹੈ| ਹਰ ਸਦੀ ਵਿੱਚ ਪੰਜਾਬ ਨੇ ਬਹੁਤ ਔਕੜਾਂ ਦਾ ਸਾਹਮਣਾ ਕੀਤਾ ਹੈ| ਜੇ ਅੱਜ ਕੱਲ ਦੇ ਹਲਾਤਾਂ ਦੀ ਗੱਲ ਕਰੀਏ ਤਾਂ ਪੰਜਾਬ ਹੁਣ ਲੜ ਰਿਹਾ ਹੈ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ 3 ਕਾਲੇ ਕਾਨੂੰਨ ਜਿਹਨਾਂ ਨੂੰ ਕਿਸੇ ਕਿਸਾਨ ਜਥੇਬੰਦੀ ਨਾਲ ਸਲਾਹ ਲਏ ਬਿਨਾ ਹੀ ਪਾਸ ਕਰ ਦਿੱਤਾ ਗਿਆ| ਜੇ ਇਹ ਤਿੰਨੋ ਕਾਨੂੰਨ ਪਾਸ ਹੋ ਜਾਂਦੇ ਹਨ ਤਾਂ ਆਉਣ ਵਾਲੇ ਕੁਝ ਕੁ ਸਾਲਾਂ ਵਿਚ ਹੀ ਕਿਸਾਨੀ ਅਤੇ ਖੇਤੀ ਦਾ ਨਾਮੋ ਨਿਸ਼ਾਨ ਖਤਮ ਹੋਣ ਦਾ ਖਤਰਾ ਹੈ| ਅਸਲ ਵਿੱਚ ਇਹ ਕਾਨੂੰਨ ਬਹੁਤ ਸੋਚੀ ਸਮਝੀ ਰਣਨੀਤੀ ਸਦਕਾ ਪਾਸ ਕੀਤੇ ਗਏ ਹਨ ਅਤੇ ਇਨਾ ਦਾ ਮੰਤਵ ਕਿਸਾਨਾਂ ਨੂੰ ਸਰਕਾਰ ਅਤੇ ਪੂੰਜੀਵਾਦੀਆਂ ਦਾ ਗੁਲਾਮ ਬਣਾਉਣਾ ਹੈ| ਪੰਜਾਬ ਦੇ ਹਸਦੇ ਖੇਡਦੇ ਸੱਭਿਆਚਾਰ ਨੂੰ ਪਹਿਲਾਂ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਅੱਗੇ ਵੀ ਹੁੰਦੀ ਰਹੇਗੀ|
Kisaani Andolan te ikk Jhaat paundi Kalam
ਦਿੱਲੀ ਵਿਚ ਕਿਸਾਨਾਂ ਵੱਲੋਂ ਜੋ ਰੋਸ ਧਰਨਾ ਚਲਾਇਆ ਗਿਆ ਹੈ ਉਸ ਨੂੰ ਲਗਭਗ ਸਾਰੇ ਹੀ ਭਾਰਤ ਦੇ ਕਿਸਾਨਾਂ ਦਾ ਸਮਰਥਨ ਮਿਲ ਰਿਹਾ ਹੈ ਚਾਹੇ ਓਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਕਿਉਂ ਨਹੀਂ ਹੈ| ਪੰਜਾਬ ਦਾ ਸ਼ਹਿਰੀ ਵਰਗ, ਕਲਾਕਾਰ, ਵਿਰੋਧੀ ਧਿਰਾਂ ਸਬਨਾਂ ਨੇ ਏਕਾ ਕਰ ਲਿਆ ਹੈ ਕਿ ਇਸ ਕਿਸਾਨੀ ਅੰਦੋਲਨ ਨੂੰ ਸਿਰੇ ਚੜਾਉਣਾ ਹੀ ਚੜਾਉਣਾ ਹੈ|
ਦਿਨ ਚੜਦੇ ਰੋਜ਼ ਹੀ ਦੇਖਿਆ ਜਾ ਰਿਹਾ ਹੈ ਕਿ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ| ਕਦੀ ਪ੍ਰਦਰਸ਼ਨਕਾਰੀਆਂ ਨੂੰ ਖਾਲਿਸਤਾਨੀ ਤੱਕ ਕਹਿ ਦਿੱਤਾ ਜਾਂਦਾ ਹੈ ਕਦੀ ਦੇਸ਼ਧ੍ਰੋਹੀ| ਪਰ ਕਿਸਾਨਾਂ ਵੱਲੋਂ ਸਰਕਾਰ ਦੀ ਕਿਸੇ ਚਾਲ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਗਿਆ| ਹੁਣ ਕਿਸਾਨੀ ਅੰਦੋਲਨ ਨੂੰ ਅੰਤਰਰਾਸ਼ਟਰੀ ਹੁੰਗਾਰਾ ਵੀ ਮਿਲਣਾ ਸ਼ੁਰੂ ਹੋ ਗਿਆ ਹੈ| ਹੁਣ ਇਹ ਅੰਦੋਲਨ ਸਿਰਫ ਪੰਜਾਬ ਤੱਕ ਜਾਂ ਭਾਰਤ ਤੱਕ ਸੀਮਤ ਨਹੀਂ ਰਹਿ ਗਿਆ ਹੁਣ ਇਹ ਵਿਸ਼ਵਵਿਆਪੀ ਬਣ ਚੁਕਾ ਹੈ| ਅਮਰੀਕਾ, ਕੈਨੇਡਾ ਸਮੇਤ ਕਿ ਦੇਸ਼ਾਂ ਵਿੱਚ ਲੋਕਾਂ ਵੱਲੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤੇ ਜਾ ਰਹੇ ਹਨ| ਸਰਕਾਰ ਵੀ ਅੰਦੋਲਨ ਨੂੰ ਮੁਕਾਉਣ ਲਈ ਕਿਸਾਨ ਆਗੂਆਂ ਨਾਲ ਮੀਟਿੰਗ ਕਰ ਰਹੀ ਹੈ ਪਰ ਹੁਣ ਤੱਕ ਕੋਈ ਠੋਸ ਨਤੀਜਾ ਨਹੀਂ ਨਿਕਲ ਸਕਿਆ ਹੈ| ਆਉਣ ਵਾਲੇ ਦਿਨਾਂ ਵਿੱਚ ਤਸਵੀਰ ਚੰਗੀ ਤਰਾਂ ਸਾਫ ਹੋਵੇਗੀ ਕਿ ਸਰਕਾਰ ਕਿਸਾਨ ਦੀ ਝੋਲੀ ਕਿ ਪਾਉਂਦੀ ਹੈ|